ਸੁਰਤੀ ਵਿਚੋਂ ਕਵਿਤਾਵਾਂ

ਸੁਰਤੀ

ਮਸਤਕ ਅੰਦਰ ਚੁੱਪ ਸਘਨ ਸੀ
ਸਹਿਜ ਕਲਪਨਾ ਵਿਰਲੀ ਵਿਰਲੀ
ਕੇਂਦਰ ਸੀ
ਕੇਂਦਰ ਤੇ ਇਕ ਸੋਚ
ਸੋਚ ਦਵਾਲੇ ਤੁਰਦਾ ਬਿੰਦੂ
ਕਿਰਣਤ ਅਣਕਿਰਣਤ ਕਿਰਣਤ ਸੀ
ਸੋਚ ਰਿਹਾ ਸਾਂ
ਸੰਖ ਅਸੰਖਾਂ ਵਰ੍ਹਿਆਂ ਪਹਿਲਾਂ ਇਸ ਧਰਤੀ Ḕਤੇ
ਸੁਰਤੀ ਕਦ ਜਨਮੀ ਅਣਜਨਮੀ ਜਨਮੀ ਹੋਊ
ਅਦਭੁਤ ਅਜਬ ਅਨੂਠਾ ਹੋਊ ਉਹ ਖਿਣ
ਜਿਸ ਖਿਣ ਮਿਲ ਕੇ ਜੜ੍ਹ ਅਣੂਆਂ ਨੇ
ਚੇਤਨਤਾ ਅਣਚੇਤਨਤਾ ਫਿਰ ਚੇਤਨਤਾ ਰਚਨਾਈ ਹੋਊ

ਸੋਚ ਰਿਹਾ ਸਾਂ
ਜਿਸ ਪਲ ਪ੍ਰਿਤਮਾ ਅੰਦਰ ਆਈ
ਗਲ ਵਿਚ ਬਾਹਾਂ ਪਾ ਕੇ
ਨੈਣਾਂ ਦੇ ਵਿਚ ਨੈਣ
ਸੰਗੀ ਅਣਸੰਗੀ ਫਿਰ ਸੰਗੀ
ਆਖਰ ਮੂਕ ਬਾਣੀ ਵਿਚ ਬੋਲੀ
ਮੇਰੇ ਅੰਦਰ ਸੂਖਮ ਧੜਕਣ ਹੋਈ
ਮੇਰੇ ਅੰਦਰ ਸੁਰਤੀ ਨੇ ਅੱਖ ਖੋਲ੍ਹੀ?
ਮੈਂ ਉਠਿਆ
ਮੋਹ ਵਿਚ ਉਸਨੂੰ ਘੁੱਟਿਆ

ਕੰਨ ਚ ਪੁੱਛਿਆ –
ਆਪਾਂ ਸੁਰਤੀ ਦਾ ਮੂੰਹ ਕਦ ਵੇਖਾਂਗੇ?

ਇਕ ਦਿਨ ਸੁਰਤੀ ਆਈ
ਖਿੜਦੀ ਅਣਖਿੜਦੀ ਫੁੱਲ ਵਾਂਗੂ ਖਿੜ ਗਈ
ਕਹਿੰਦੀ ਬਿੱਟ ਬਿੱਟ ਐਵੇਂ ਕੀ ਤਕਦੇ ਹੋ
ਮੇਰਾ ਨਾਂ ਜੇ ਨਹੀਂ ਆਉਂਦਾ ਤਾਂ ਸੁਣ ਲੋ
ਮੈਂ ਸੁਰਤੀ ਹਾਂ ਓਹੀ ਸੁਰਤੀ
ਮੈਂ ਫੁੱਲਾਂ ਦੀ ਡੋਡੀ ਵਿਚ ਬਹਿ ਹੱਸਿਐ
ਮੈਂ ਚਿੜੀਆਂ ਦੀ ਅੱਖ ਚ ਬਹਿ ਕੇ ਤੱਕਿਐ
ਮੈਂ ਖਰਗੋਸ਼ ਦੇ ਕੰਨਾਂ ਨੂੰ ਫੜ੍ਹ ਨੱਸਿਐ
ਮੈਂ ਨਿੱਕੀ ਨਹੀਂ ਮੈਂ ਨਹੀਂ ਵਡੀ
ਮੈਂ ਤੇ ਮੰਮੀ ਨਾਲੇ ਤੂੰ
ਆਦਿ ਜੁਗਾਦੋਂ ਕੱਠੇ ਜੰਮੇ
ਆਪਾਂ ਤਿੰਨੇ ਹਾਣੀ ਹਾਣੀ
ਮੈਂ ਮੰਮੀ ਨੂੰ ਘੁੱਟ ਕੁ ਚੁੰਘ ਲਾਂ
ਫਿਰ ਖੇਡਾਂਗੇ

ਸਹਿਜ ਸੁਭਾ ਮੁਸਕਾਈ ਸੁਰਤੀ

ਸਹਿਜ ਸੁਭਾ ਮੁਸਕਾਈ ਸੁਰਤੀ
ਸਹਿਜ ਸੁਭਾ ਫਿਰ ਬੋਲੀ
ਮੈਂ ਤਾਂ ਇਸ ਪਲ ਤੇਰੇ ਅੰਦਰ
ਨਦੀਆ ਬਣ ਕੇ ਵਗਣਾ ਤੇ ਤੁਰ ਜਾਣਾ
ਇਸ ਪਲ ਜਲਥਲ ਜਲਥਲ ਹੋ ਜਾ
ਅਗਲੇ ਪਲ ਵਿਚ ਕਿਣਕਾ ਕਿਣਕਾ ਸੁੱਕ ਜਾ
ਅਗਲੇ ਪਲ ਵਿਚ ਕੋਈ ਸੋਮਾ ਬਣ ਕੇ ਫੁੱਟ ਪਾ
ਤੇਰੀ ਇਛਾ
ਮੈਂ ਅਗਲੇ ਪਲ ਤੁਰ ਜਾਣਾ ਹੈ
ਮੋਹ ਮਿੱਟੀ ਦੇ ਬੰਧਨ ਸਿਰਜੇ ਰੁੜ੍ਹ ਜਾਵਣਗੇ

2

ਸਹਿਜ ਸੁਭਾ ਮੁਸਕਾਈ ਸੁਰਤੀ
ਸਹਿਜ ਸੁਭਾ ਫਿਰ ਬੋਲੀ
ਏਸ ਬਿਰਖ ਦੀਆਂ ਨਦੀਆਂ ਅੰਦਰ
ਪਰਾਣਾਂ ਦਾ ਜਲ ਵਗਦਾ
ਜਲ ਦੇ ਅੰਦਰ ਮੈਂ ਵਸਦੀ ਹਾਂ
ਏਸ ਬਿਰਖ ਦੀਆਂ ਅੱਖਾਂ ਵਿਚੋਂ
ਲੋਅ ਝਰਦੀ ਹੈ
ਲੋਅ ਦੇ ਅੰਦਰ ਮੈਂ ਤਕਦੀ ਹਾਂ
ਬਿਰਖ ਏਸ ਦਾ ਜੇ ਤੂੰ ਪੱਤਾ ਬਣ ਕੇ ਫੁੱਟਿਆ
ਤੇਰੀ ਹੋਣੀ
ਜੇ ਤੁਰ ਸਕਦੈਂ ਟਹਿਣੀਓਂ ਟਹਿਣੀ
ਮੁਢ ਤਣੇ ਵਿਚ ਆ ਜਾ
ਕਣ ਕਣ ਅੰਦਰ ਘੁਲ ਜਾ
ਧੁਰ ਦੀ ਜੜ੍ਹ ਤੋਂ ਲੈ ਕੇ ਸਿਖਰ ਕਰੂੰਬਲ ਤੀਕਰ
ਤੇਰੀ ਧਰਤੀ

ਕਿਣਕਾ

ਕਿਣਕਾ ਹੈ
ਅੰਦਰ ਜਾਣ ਦਾ 
ਰਾਹ ਲੱਭ ਗਿਆ ਤਾਂ
ਉਮਰ ਭਰ
ਸੈਰ ਕਰਨ ਲਈ ਕਾਫੀ ਹੈ

ਵੈੱਨਕੂਵਰ ਦੀ ਸ੍ਰੀਮਤੀ ਸਮਿੱਥ

ਸ੍ਰੀਮਤੀ ਸਮਿਥ ਇਕੱਲੀ ਰਹਿੰਦੀ ਹੈ
ਘਰ ਦੀ ਸਫਾਈ ਕਰਦੀ ਹੈ
ਸਟੋਵ ਬਾਲਦੀ ਹੈ
ਮਾਸ ਭੁੰਨ ਕੇ ਖਾਂਦੀ ਹੈ
ਕੁੱਤੇ ਦਾ ਮੂੰਹ ਚੁੰਮਦੀ ਹੈ
ਉਸਦੀ ਜੀਭ ਨਾਲ ਜੀਭ ਲਾਉਂਦੀ ਹੈ
ਮੂੰਹ ਤੇ ਪਾਉਡਰ ਮਲਦੀ ਹੈ
ਟੈਲਿਵਿਯਨ ਔਨ ਕਰਦੀ ਹੈ
ਅਖ਼ਬਾਰ ਚੋਂ ਇੰਸ਼ਤਿਹਾਰ ਪੜ੍ਹਦੀ ਹੈ
ਬਜ਼ਾਰ ਜਾਂਦੀ ਹੈ, ਸਟੋਰ ਤੋਂ ਸਟੋਰ ਘੁੰਮਦੀ ਹੈ
ਬਿਨਾਂ ਕੁਝ ਖ੍ਰੀਦੇ ਵਾਪਸ ਆ ਜਾਂਦੀ ਹੈ
ਰਾਤ ਨੂੰ
ਟੀਵੀ ਤੇ ਲੇਟ ਫਿਲਮਾਂ ਵੇਖਦੀ ਹੈ
ਸੌਂ ਜਾਂਦੀ ਹੈ
ਉਠ ਕੇ ਘਰ ਦੀ ਸਫਾਈ ਕਰਦੀ ਹੈ
ਸਟੋਵ ਬਾਲਦੀ ਹੈ
ਮਾਸ ਭੁੰਨ ਕੇ ਖਾਂਦੀ ਹੈ
ਕੁੱਤੇ ਦਾ ਮੂੰਹ ਚੁੰਮਦੀ ਹੈ
ਉਸਦੀ ਜੀਭ ਨਾਲ ਜੀਭ ਲਾਉਂਦੀ ਹੈ
ਮੂੰਹ ਤੇ ਪਾਉਡਰ ਮਲਦੀ ਹੈ
ਟੈਲਿਵਿਯਨ ਔਨ ਕਰਦੀ ਹੈ
ਅਖ਼ਬਾਰ ਚੋਂ ਇੰਸ਼ਤਿਹਾਰ ਪੜ੍ਹਦੀ ਹੈ
ਬਜ਼ਾਰ ਜਾਂਦੀ ਹੈ, ਸਟੋਰ ਤੋਂ ਸਟੋਰ ਘੁੰਮਦੀ ਹੈ
ਬਿਨਾਂ ਕੁਝ ਖ੍ਰੀਦੇ ਵਾਪਸ ਆ ਜਾਂਦੀ ਹੈ
ਰਾਤ ਨੂੰ
ਟੀਵੀ ਤੇ ਲੇਟ ਫਿਲਮਾਂ ਵੇਖਦੀ ਹੈ
ਸੌਂ ਜਾਂਦੀ ਹੈ
ਉਠ ਕੇ ਘਰ ਦੀ ਸਫਾਈ ਕਰਦੀ ਹੈ
ਸਟੋਵ ਬਾਲਦੀ ਹੈ
ਮਾਸ ਭੁੰਨ ਕੇ ਖਾਂਦੀ ਹੈ
ਕੁੱਤੇ ਦਾ ਮੂੰਹ ਚੁੰਮਦੀ ਹੈ
— — — — —
— — — — —

ਇਹ ਕਵਿਤਾ ਸਾਡੀ ਬਿਲਡਿੰਗ ਵਿਚ ਰਹਿੰਦੀ ਇਕ ਗੋਰੀ ਔਰਤ ਦੇ ਜੀਵਨ ਨੂੰ ਵੇਖ ਕੇ ਲਿਖੀ ਗਈ ਸੀ; ਡਾ: ਅਤਰ ਸਿੰਘ ਨੇ ਸੁਣ ਕੇ ਇਸ ਦੀ ਸਿਫਤ ਕੀਤੀ; ਗੋਰੇ ਲੇਖਕ (ਅਤੇ ਮਿੱਤਰ), ਐਂਡੀ ਸ਼ਰੋਇਡਰ ਨੇ ਇਸਦਾ ਅੰਗਰੇਜ਼ੀ ਅਨੁਵਾਦ ਸੁਣ ਕੇ ਕਿਹਾ: “ਤੈਥੋਂ ਉਮੀਦ ਨਹੀਂ ਸੀ ਤੂੰ ਐਨੀ ਨਿਕੰਮੀ ਕਵਿਤਾ ਲਿਖੇਂਗਾ” 

ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ

ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਵੇਖੋ
ਮੁਮਕਿਨ ਹੈ ਤੁਹਾਡਾ ਹੱਥ ਨਾ ਜਲੇ
ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ
ਰੋਜ਼ ਨੇਮ ਨਾਲ ਚੜ੍ਹ ਰਿਹਾ ਹੈ
ਮੁਮਕਿਨ ਹੈ ਕਲ੍ਹ ਨੂੰ ਨਾ ਚੜ੍ਹੇ
ਮੇਜ਼ ਜੋ ਇਸ ਪਲ ਤੁਹਾਡੇ ਸਾਹਮਣੇ ਹੈ
ਧਰਤੀ ਦੀ ਆਕ੍ਰੰਸ਼ਣ ਨਾਲ ਜਕੜਿਆ
ਮੁਮਕਿਨ ਹੈ ਅਗਲੇ ਪਲ
ਉਡ ਕੇ ਛੱਤ ਨਾਲ ਜਾ ਲੱਗੇ
? ਬੇਥਵ੍ਹੀਆਂ
ਬੇਥਵ੍ਹੀਆਂ ਹੀ ਸਹੀ
ਪਰ ਮੇਰੀ ਸੋਚ ਨੇ ਤਾਂ ਇਸ ਪਲ
ਸੂਰਜ ਦੁਆਲੇ ਘੁੰਮਣੋਂ ਨਾਂਹ ਕੀਤੀ ਹੈ
ਤੇ ਖੰਡ ਮੰਡਲਾਂ ਵਿਚ ਟੁਟਦੇ ਤਾਰਿਆਂ ਤੇ ਬੈਠ
ਲੀਕਾਂ ਪਾਈਆਂ ਹਨ
ਨਹੀਂ ਅਸੰਭਵ ਨਹੀਂ
ਪ੍ਰਕ੍ਰਿਤੀ ਦੇ ਹੁਕਮ ਤੇ ਕਿੰਤੂ ਕਰਨਾ
ਤੁਸੀਂ ਤਾਂ ਮਨੁੱਖ ਦੇ ਹੁਕਮ ਨੂੰ ਹੀ ਭਾਣਾ ਮੰਨੀ ਬੈਠੇ ਹੋ
ਹੁਕਮੋਂ ਬਾਹਰ ਹੋ ਤੁਰ ਕੇ ਤਾਂ ਵੇਖੋ
ਦਗਦੇ ਕੋਲੇ ਨੂੰ ਤਲੀ ਤੇ ਰੱਖ ਕੇ ਤਾਂ ਵੇਖੋ

ਇਸ ਕਵਿਤਾ ਦਾ ਪ੍ਰੇਰਨਾ ਸ੍ਰੋਤ ਕੁਆਂਟਮ ਸਿਧਾਂਤ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ  ਲਾਈ ਗਈ ਐਮਰਜੰਸੀ ਸਨ

ਘੋੜਾ ਨੀਲਾ ਨਚਦਾ ਹੇਠਾਂ 

PbiBlue

when I met Dr. Haribhajan Singh first time in 1981 in Delhi University the first thing he said was: “your poem, Blue Horse Dancing, mirrors the decay of a whole culture.” I remained quiet, but the remark  filled me with elation. My experimentation with poetry, considered intellectual masturbation by some, was after all validated by a writer no less than Dr. Haribhajan Singh.

Later the poem was published on the title page of Vancouver monthly Watno Dur rather decoratively. Editors Surinder Dhanjal and Sadhu suggested a question mark be put after the last line of the poem lest it should invite a fiery reaction from the already overheated Vancouver Sikh community in early eighties. We put the question mark but it didn’t help much. The poem did not escape the sharp eye of the Indo-Canadian editor at the time who remarked that the poem was an insult to Sikh community. Luckily the community at the time was too engulfed in the extraordinary happenings to take notice of this little poem.

                      ਸੁਤੰਤਰਤਾ

PbiFreeThis poem was liked by dramatist Gursharn Singh who often recited it in his characteristic style on the stage.