ਲੇਖਕ: ਰਾਬਿੰਦਰ ਨਾਥ ਟੈਗੋਰ
ਸੰਪਾਦਕ: ਡਾ: ਸੁਰਜੀਤ ਪਾਤਰ
ਅਨੁਵਾਦਕ: ਪ੍ਰੋ: ਮੋਹਨ ਸਿੰਘ, ਅਜਮੇਰ ਰੋਡੇ, ਡਾ: ਸੁਰਜੀਤ ਪਾਤਰ
ਪ੍ਰਕਾਸ਼ਕ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਸਾਹਿਤ ਅਕਾਦਮੀ ਨਵੀਂ ਦਿੱਲੀ (ਸਰਪ੍ਰਸਤ)
ਪ੍ਰਕਾਸ਼ਨ ਵਰ੍ਹਾ: ਦਸੰਬਰ 2010
ਕੀਮਤ: 300 ਰੁਪਏ
ਰਾਬਿੰਦਰ ਨਾਥ ਟੈਗੋਰ ਦੀ ਚੋਣਵੀਂ ਕਵਿਤਾ ਦੀ ਇਹ ਪੁਸਤਕ ਉਨ੍ਹਾਂ ਦੀ 150-ਸਾਲਾ ਜਨਮ ਸ਼ਤਾਬਦੀ ਮੌਕੇ ਪ੍ਰਕਾਸ਼ਤ ਕੀਤੀ ਗਈ। ਇਸ ਵਿਚ ਪ੍ਰੋ: ਮੋਹਨ ਸਿੰਘ ਨੇ ਕ੍ਰੈਸੰਟ ਮੂਨ , ਅਜਮੇਰ ਰੋਡੇ ਨੇ ਗੀਤਾਂਜਲੀ ਅਤੇ ਡਾ: ਸੁਰਜੀਤ ਪਾਤਰ ਨੇ ਹੋਰ ਕਾਵਿ ਪੁਸਤਕਾਂ ਵਿਚੋਂ ਕਵਿਤਾਵਾਂ ਅਨੁਵਾਦ ਕੀਤੀਆਂ।
ਪੁਸਤਕ ਨੂੰ ਖੂਬਸੂਰਤ ਹਲਕੇ ਖਾਕੀ ਪੇਪਰ ਉਤੇ ਸਵਰਨਜੀਤ ਸਵੀ ਨੇ ਕਲਾਸੀਕਲ ਸਟਾਇਲ ਵਿਚ ਪ੍ਰਕਾਸ਼ਤ ਕੀਤਾ ਅਤੇ ਅਨੁਵਾਦਾਂ ਤੋਂ ਇਲਾਵਾ ਇਸ ਵਿਚ ਟੈਗੋਰ ਦੀਆਂ ਅਤੇ ਅਨੁਵਾਦਕਾਂ ਦੀਆਂ ਹਥ-ਲਿਖਤਾਂ ਦੇ ਪੰਨੇ ਵੀ ਸ਼ਾਮਲ ਕੀਤਾ। ਪੁਸਤਕ ਦੀ ਦਿੱਖ ਅਦੁੱਤੀ ਤੇ ਅਤਿ ਕਲਾਮਈ ਹੈ।
ਸਾਹਿਤ ਅਕਾਦਮੀ ਦਿੱਲੀ ਨੇ ਇਸ ਨੂੰ ਦਸੰਬਰ 2010 ਵਿਚ ਸ਼ਾਂਤੀਨਿਕੇਤਨ ਸਥਿਤ ਵਿਸ਼ਵਭਾਰਤੀ ਯੂਨੀਵਰਸਿਟੀ ਵਿਚ ਰੀਲੀਜ਼ ਕੀਤਾ। ਰੀਲੀਜ਼ ਸਮਾਰੋਹ ਵਿਚ ਡਾ: ਸੁਤਿੰਦਰ ਨੂਰ, ਡਾ: ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਤੇ ਕਈ ਹੋਰ ਪੰਜਾਬੀ ਲੇਖਕ ਸ਼ਾਮਲ ਹੋਏ। ਨੂਰ ਸਾਹਿਬ ਨੇ ਦੱਸਿਆ ਕਿ ਬੰਗਾਲੀ ਵਿਦਵਾਨਾਂ ਤੇ ਲੇਖਕਾਂ ਨੇ ਪੁਸਤਕ ਨੂੰ ਜੀਅ ਆਇਆਂ ਕਿਹਾ ਅਤੇ ਇਸ ਬਾਰੇ ਅਤਿ ਪ੍ਰਸ਼ੰਸਾ ਭਰੇ ਸ਼ਬਦ ਕਹੇ।
–ਅਜਮੇਰ ਰੋਡੇ
ਚੋਣਵੀਆਂ ਕਵਿਤਾਵਾਂ ਦੇ ਅਨੁਵਾਦ ਹੱਥ-ਲਿਖਤਾਂ ਵਿਚ