ਇਕੋਤਰ ਸੌ ਪਰਾਯਥਾਰਥਵਾਦੀ ਕਵਿਤਾ
ਇਸ ਸੰਗ੍ਰਹਿ ਵਿਚ ਸੰਮਿਲਤ ਕਵਿਤਾਵਾਂ ਮਾਇਕਲ ਦੀਆਂ ਗਿਆਰਾਂ ਪੁਸਤਕਾਂ ਵਿਚੋਂ ਚੁਣੀਆਂ ਗਈਆਂ। ਵੈਨਕੂਵਰ ਵਿਚ ਰਹਿੰਦੀ ਫ੍ਰੈਂਚ ਮੂਲ ਦੀ ਪਰਾਯਥਾਰਥਵਾਦੀ ਕਲਾਕਾਰਾ ਲੋਰੀ-ਐਨ ਲੈਤ੍ਰਾਅਮੁਇ ਨੇ ਇਸ ਦੇ ਕਵਰ ਦਾ ਚਿਤ੍ਰ ਤਿਆਰ ਕੀਤਾ। ਮਾਇਕਲ ਬੁਲਕ ਦਾ ਜਨਮ 1918 ਵਿਚ ਲੰਡਨ, ਇੰਗਲੈਂਡ ਵਿਚ ਹੋਇਆ ਜਿਥੇ ਉਸਨੇ ਇਕ ਸੁਤੰਤਰ ਲੇਖਕ ਅਤੇ ਅਨੁਵਾਦਕ ਦੇ ਤੌਰ ਤੇ ਕੰਮ ਕੀਤਾ। ਸੰਨ 1968 ਵਿਚ ਉਹ ਕੈਨੇਡਾ ਦੀ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਵਿਚ ਕ੍ਰੀਏਟਿਵ ਰਾਈਟਿੰਗ ਦੇ ਵਿਭਾਗ ਵਿਚ ਪ੍ਰੋਫੈਸਰ ਬਣ ਕੇ ਆਇਆ ਤੇ 1983 ਵਿਚ ਰਿਟਾਇਰ ਹੋਇਆ। ਸੁਰਜੀਤ ਕਲਸੀ ਮਾਇਕਲ ਦੀ ਕ੍ਰੀਏਟਿਵ ਰਾਈਟਿੰਗ ਵਿਚ ਪਹਿਲੀ ਭਾਰਤੀ ਵਿਦਿਆਰਥਣ ਸੀ, ਜਿਸ ਕਾਰਨ ਸਾਡੀ ਮਾਇਕਲ ਨਾਲ ਮਿਤ੍ਰਤਾ ਹੋਈ ਤੇ ਉਸਦੇ ਅੰਤਲੇ ਦਿਨ ਤੱਕ ਰਹੀ।
***
ਪੁਸਤਕ ਵਿਚੋਂ ਦੋ ਕਵਿਤਾਵਾਂ
ਗੁਆਚੇ ਸ਼ਬਦ
ਸ਼ਬਦ ਗੁਆਚ ਗਏ ਹਨ
ਡੁੱਬ ਗਏ ਹਨ
ਝੀ਼ਲ ਦੇ ਥੱਲੇ ਗਾਰ ਵਿਚ ਦਫਨ ਹੋ ਗਏ ਹਨ
ਗੁਆਚੇ ਸ਼ਬਦਾਂ ਦੀ ਭਾਲ ਵਿਚ
ਕਮਲ ਵਿਅਰਥ ਹੀ
ਆਪਣੀਆਂ ਜੜ੍ਹਾਂ ਵਧਾ ਰਹੇ ਹਨ
ਕਿ ਲੱਭ ਕੇ ਉਹਨਾਂ ਨੂੰ
ਕਵਿਤਾ ਦੀ ਬੁੱਕਲ ਵਿਚ ਲਿਆਂਦਾ ਜਾਵੇ
ਪੌਣ ਵਿਚ ਤਾਂ
ਕੇਵਲ ਬੀਜ ਦਾ ਇਕ ਛਿਲਕਾ ਹੀ
ਫੜਫੜਾ ਰਿਹਾ ਹੈ
***
ਪਿਆਰ ਦੀ ਕਵਿਤਾ
ਕਮਰਾ ਖਾਲੀ ਹੈ ਤੇ ਤੇਰੀ ਉਡੀਕ ਕਰ ਰਿਹਾ ਹੈ
ਕਿ ਤੂੰ ਪਾਣੀ ਦਾ ਬੁੱਕ ਭਰੀ ਆਵੇਂ
ਤੇਰੇ ਹਰੇ ਕੰਵਲ ਨੈਣਾਂ ਵਿਚ
ਮੱਛੀਆਂ ਲਿਸ਼ਕਦੀਆਂ ਹਨ
ਦੂਰ ਜ਼ਖੀਰਿਆਂ ਵਿਚ ਪੱਤੇ ਪਿਆਰ ਦੀ ਕਲਾ ਉਤੇ
ਪੁਸਤਕਾਂ ਲਿਖ ਰਹੇ ਹਨ
ਤੇਰੇ ਕੇਸ ਦਰਵਾਜ਼ੇ ਹੇਠੋਂ ਧੁੰਦ ਵਾਂਗ
ਅੰਦਰ ਰਿਸ਼ਕਦੇ ਹਨ
ਨੰਗੇ ਪੈਰੀਂ ਤੁਰਦਿਆਂ ਮੈਂ ਆਪਣੇ ਪੈਰਾਂ ਦੀਆਂ
ਤਲੀਆਂ ਉਤੇ ਤੇਰੀਆਂ ਯਾਦਾਂ ਲਭਦਾ ਹਾਂ
ਜਦੋਂ ਤੂੰ ਪਾਣੀ ਨੂੰ ਬੂੰਦ ਬੂੰਦ ਤੁੰਬਦੀ ਹੈਂ
ਫ਼ਰਸ਼ ਵਿਚੋਂ ਬੁਰਖ ਉਗ ਖੜ੍ਹਦੇ ਹਨ
ਤੇ ਨੀਲੇ ਪੰਛੀ ਉਹਨਾਂ ਦੀਆਂ
ਟਹਿਣੀਆਂ ਵਿਚ ਆਲ੍ਹਣੇ ਪਾਉਂਦੇ ਹਨ
ਜਦੋਂ ਮੈਂ ਰੇਸ਼ਮ ਦੀ ਰੱਸੀ ਖਿਚਾਂਗਾ
ਤਾਂ ਘਰ ਹਵਾ ਵਿਚ ਉਭਰੇਗਾ ਅਤੇ ਉਡ ਜਾਵੇਗਾ
ਅਤੇ ਮੈਂ ਤੈਨੂੰ ਉਡੀਕ ਰਿਹਾ ਹੋਵਾਂਗਾ
ਕਿ ਤੂੰ ਪਾਣੀ ਦੇ ਭਰੇ ਹੱਥਾਂ ਨਾਲ ਆਵੇਂ
***
Michael Bullock and a Box of Chocolate
Once Michael Bullock came to our house in Burnaby to meet Canadian Punjabi writers. Lori-Anne Latremouille and Angus Bungay accompanied him. The year was 1996 I think. Michael hadn’t yet settled on the sofa when Navtej Bharati presented Michael what looked like a neatly wrapped box of chocolate.
“What do I do with it? Asked an utterly surprised Michael.
“Open it,” said Navtej.
“Is it some kind of chocolate?
“Open it.”
Michael hesitated but started unwrapping, layer after layer, and finally opened the box, and saw one of Lori-Anne’s familiar painting. It took him a while to realize the painting was actually the cover of a newly published book of his selected poems in Punjabi.
“Look!” he uttered showing the book to an equally surprised Lori-Anne. Only Angus knew the secret, he simply smiled. Everyone clapped and congratulated Michael. It was an exciting scene.
That’s how Michael’s selected One Hundred One Surrealist Poems translated into Punjabi (by me) was released. Later the book was prescribed to the Punjabi graduate classes at Delhi University and often cited for examples of Modern Surrealist poetry.
Originally a teacher of Surjeet (Kalsey) at the UBC Creative Writing Michael became our lifelong friend. A great friend indeed.
– Ajmer Rode