These Narratives
are of the women who suffered abuse at the hands of their relatives. Originally jotted down by Dr. Harshinder Kaur in Punjabi they were later edited and rewritten in English by me. The bilingual book was designed and published beautifully by the Singh Brothers, Amritsar.
Women of Punjab share their pains with Dr. Harshinder Kaur. They phone, they write, they visit her in person. Harshinder also goes to visit them. There could be some villages where Harshinder may not have gone but there’re many where she and her husband Dr. Gurpal Singh have gone more than once. Women who die before she reaches them leave their tears for Harshinder.
Stories in this book are written in these tears.
Last time we (Navtej Bharati, Gurdev Chauhan and I) went for lunch at her house in Patiala. She and Gurpal inundated us with the sufferings of Punjabi women. We suggested she write these stories. But time? The room downstairs was full of women before we left.
These stories are the stories of the womb of Punjab. Punjabis stab the womb from which they take birth. They feel ashamed before the world but continue stabbing the womb even deeper. What would you do with such people? They go blind when they thrust the knife. Maybe these stories will show them the blood of their daughters and sisters still dripping from their knives.
– Ajmer Rode
Stories
ਲਕਸ਼ਮੀ
ਮੇਰਾ ਨਾਮ ਲਕਸ਼ਮੀ ਦਤਲਾਨੀ ਹੈ।
ਮੈਂ 95 ਸਾਲ ਦੀ ਹਾਂ।
ਮੈਂ ਮੁੰਬਈ ਵਿਚ ਅੰਬੋਲੀ ਦੀ ਮੈਰੀ ਬਲੈਸਿੰਗ ਸੁਸਾਇਟੀ ਵਿਚ ਰਹਿੰਦੀ ਹਾਂ,
ਆਪਣੀ 58 ਸਾਲ ਦੀ ਧੀ ਪਾਰਵਤੀ ਨਾਲ।
ਮੇਰੀ ਇਹ ਧੀ ਨੇਤਰਹੀਨ ਹੈ ਤੇ ਮੈਨੂੰ ਦੁਰਕਾਰਦੀ ਰਹਿੰਦੀ ਹੈ।
ਮੇਰਾ ਹੋਰ ਕੋਈ ਚਾਰਾ ਨਹੀਂ।
ਮੈਂ ਸਾਰਾ ਦਿਨ ਬਾਹਰ ਬਰਾਂਡੇ ਵਿਚ ਪਈ ਰਹਿੰਦੀ ਹਾਂ।
ਆਂਢੀ ਗਵਾਂਢੀ ਮੇਰੇ ਤੇ ਤਰਸ ਕਰਕੇ ਮੇਰੇ ਉਤੇ ਚਾਦਰ ਪਾ ਦਿੰਦੇ ਹਨ
ਜਾਂ ਘੁੱਟ ਪਾਣੀ ਦਾ ਪਿਆ ਦਿੰਦੇ ਹਨ।
ਕਦੇ ਕਦੇ ਕੁਝ ਖਾਣ ਨੂੰ ਵੀ ਦੇ ਦਿੰਦੇ ਹਨ।
ਜਦੋਂ ਸ਼ਾਮ ਨੂੰ ਮੇਰੀ ਧੀ ਵਾਪਸ ਘਰ ਮੁੜਦੀ ਹੈ ਤਾਂ ਮੈਨੂੰ ਅੰਦਰ ਲੈ ਜਾਂਦੀ ਹੈ।
ਹੁਣ ਮੇਰੀ ਧੀ ਮੈਨੂੰ ਹਮੇਸ਼ਾ ਲਈ ਬਰਾਂਡੇ ਵਿਚ ਛੱਡ ਕੇ ਤੁਰ ਗਈ ਹੈ।
ਮੇਰੀ ਇਸ ਸਭ ਤੋਂ ਛੋਟੀ ਧੀ ਤੋਂ ਇਲਾਵਾ ਮੇਰੇ 6 ਹੋਰ ਧੀ ਪੁੱਤਰ ਹਨ
ਪਰ ਸਭ ਆਪੋ ਆਪਣੇ ਟੱਬਰਾਂ ਵਿਚ ਗਲਤਾਨ ਹਨ;
ਮੇਰੇ ਤੋਂ ਪਿਛਾ ਛੁਡਾਉਣਾ ਚਾਹੁੰਦੇ ਹਨ।
ਮੈਂ ਹੁਣ ਇਕੱਲੀ ਹਾਂ, ਅਜਿਹੇ ਦੇਸ਼ ਵਿਚ ਜਿਥੇ ਬਜੁਰਗਾਂ ਦੀ ਸੁਰੱਖਿਆ ਲਈ
ਸਰਕਾਰ ਨੇ ਵਡੇ ਵਡੇ ਕਾਨੂੰਨ ਬਣਾਏ ਹੋਏ ਹਨ।
ਮੇਰੀ ਨੇਤਰਹੀਨ ਧੀ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਲੱਗਿਆ,
ਤੇ ਨਾ ਹੀ ਕੋਈ ਉਸਨੂੰ ਲੱਭਣ ਦਾ ਯਤਨ ਕਰ ਰਿਹਾ ਹੈ।
ਮੇਰੀ ਸੁਣਵਾਈ ਕਿਉਂ ਨਹੀਂ ਹੋ ਰਹੀ?
ਮੌਤ ਤਾਂ ਆਲੇ ਦਵਾਲੇ ਭਾਉਂਦੀ ਫਿਰਦੀ ਹੈ। ਸ਼ਾਇਦ ਉਹ ਹੀ ਸੁਣ ਲਵੇ।
Luxmi
I am Luxmi Datlani, a woman of 95 years.
I live with 58-year old Parvati, she is my daughter
living in Amboli’s Merry Blessing Society in Mumbai.
Parvati is blind, disdains me
but I have no choice.
I lie in veranda all day long.
Occasionally
a neighbour takes pity when I am cold
and throws an old sheet over me.
At times they give me water and something to eat.
Parvati takes me inside
when she returns home in the evening.
Today Parvati is gone
leaving me in the veranda, forever.
She was my youngest daughter. I have six more.
But they are busy with their families
and want to get rid of me.
I am all alone,
in a country where they say the government
has made ‘great’ laws for elders.
Nothing is known about my blind daughter,
no one is trying to find her,
I cry out loud. Every one has gone deaf.
Death is around. Maybe she will listen.
ਪੂਜਾ
ਮੈਂ ਪੂਜਾ ਹਾਂ।
ਮੇਰੀ ਉਮਰ ਪੰਜ ਸਾਲ ਦੀ ਹੈ।
ਮੈਂ ਸ਼ਾਮ ਨੂੰ ਆਪਣੀ ਗੁੱਡੀ ਨਾਲ ਖੇਡਣ ਲਈ ਬਰਾਂਡੇ ਵਿਚ ਨਿਕਲੀ
ਤਾਂ ਗੁਆਂਢ ਦਾ ਸੋਨੂੰ ਆਪਣੇ ਦੋਸਤ ਨਾਲ ਆਇਆ ਤੇ ਮੇਰੇ ਕੱਪੜੇ ਪਾੜ ਦਿਤੇ
ਮੈਨੂੰ ਆਪਣੇ ਥੱਲੇ ਸੁੱਟ ਲਿਆ ਤੇ ਭੈੜਾ ਕੰਮ ਕੀਤਾ
ਮੈਂ ਰੌਲਾ ਪਾਉਣਾ ਚਾਹਿਆ ਤਾਂ ਉਸਨੇ ਮੇਰਾ ਗਲਾ ਘੁੱਟ ਦਿਤਾ
ਤੇ ਮੈਨੂੰ ਅਧਮੋਈ ਛੱਡ ਕੇ ਚਲਾ ਗਿਆ।
ਉਸਨੇ ਮੇਰੀ ਗੁਡੀ ਦੇ ਵੀ ਚੀਥੜੇ ਉਡਾ ਦਿਤੇ।
ਲਹੂ ਵਗਦਾ ਰਿਹਾ। ਮੈਂ ਚੀਕਾਂ ਮਾਰਦੀ ਰਹੀ। ਕੋਈ ਵੀ ਨਾ ਆਇਆ।
ਮੈਂ ਮਰ ਗਈ।
Pooja
I am Pooja
just five years old.
I had gone out in the veranda
to play in a corner with my doll.
It was evening.
Our neighbour boy Sonu came with a friend.
He tore my clothes
threw me under him and did bad things
I tried to cry but he strangled me,
left me half-dead.
He tore my doll into pieces.
I was bleeding, I cried.
And cried.
No one came.
I died.