This Punjabi play looks at human existence at the lowest stratum, shows how a family reduces from labor to begging to garbage eating. The play can be performed as a full-length play or as three one-act plays separately. Stair to nowhere was written in mid eighties, was read in several sittings but not produced.
ਥੱਲੇ ਨੂੰ ਜਾਂਦੀ ਪੌੜੀ
ਥੱਲੇ ਨੂੰ ਜਾਂਦੀ ਪੌੜੀ ਤਿੰਨ ਐਕਟਾਂ ਵਾਲਾ ਪੂਰਾ ਨਾਟਕ ਹੈ। ਇਹ ਤਿੰਨੇ ਐਟਕ ਆਪਣੇ ਆਪ ਵਿਚ ਵੀ ਪੂਰੇ ਹਨ ਅਤੇ ਇਕਾਂਗੀਆਂ ਦੇ ਰੂਪ ਵਿਚ ਖੇਡੇ ਜਾ ਸਕਦੇ ਹਨ। ਇਹ ਨਾਟਕ ਅੱਸੀਵਿਆਂ ਦੇ ਮੱਧ ਵਿਚ ਲਿਖਿਆ ਗਿਆ ਸੀ ਅਤੇ ਕਈ ਬੈਠਕਾਂ ਵਿਚ ਪੜ੍ਹਿਆ ਗਿਆ। ਪਰ ਇਸਨੂੰ ਸਟੇਜ ਨਹੀਂ ਕੀਤਾ ਜਾ ਸਕਿਆ, ਇਸਦਾ ਮੰਚਨ ਆਮ ਨਾਟਕਾਂ ਨਾਲੋਂ ਬਹੁਤੀ ਮਿਹਨਤ ਦੀ ਮੰਗ ਕਰਦਾ ਹੈ। ਇਸ ਵਿਚ ਮਨੁੱਖੀ ਹੋਂਦ ਦੀ ਸਭ ਤੋਂ ਹੇਠਲੀ ਸਤਹ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਗਿਆ ਹੈ।
ਪਹਿਲੇ ਦ੍ਰਿਸ਼ ਦੀ ਪ੍ਰੇਰਨਾ ਲੁਧਿਆਣੇ ਰੇਲਵੇ ਸਟੇਸ਼ਨ ਤੇ ਲੱਗੇ ਇਕ ਚਾਹ ਵਾਲੇ ਸਟਾਲ ਤੋਂ ਮਿਲੀ ਸੀ ਜਿਸ ਵਿਚ ਇਕ ਦਸ ਕੁ ਸਾਲ ਦਾ ਬੱਚਾ ਪਲੇਟਫਾਰਮਾਂ ਤੇ ਆਉਣ ਵਾਲੀਆਂ ਗੱਡੀਆਂ ਨੂੰ ਚਾਹ ਵੇਚ ਰਿਹਾ ਸੀ। ਬੱਚਾ ਐਨੀ ਟੈਨਸ਼ਨ ਹੇਠ ਕੰਮ ਕਰ ਰਿਹਾ ਸੀ ਜਿਸਦੀ ਕਲਪਨਾ ਕਰਨੀ ਕਠਨ ਹੈ।
ਦੂਜਾ ਦਿ੍ਸ਼ ਦਿਲੀ ਰੇਲਵੇ ਸਟੇਸ਼ਨ ਪਿਛੇ ਅਜਿਹੇ ਸਥਾਨ ਤੋਂ ਪ੍ਰਭਾਵਤ ਹੋ ਕੇ ਲਿਖਿਆ ਗਿਆ ਸੀ ਜਿਥੇ ਮੈਂ ਰਾਹ ਭੁੱਲ ਕੇ ਪਹੁੰਚ ਗਿਆ ਸਾਂ। ਇਥੇ ਮੰਗਤੇ ਰਹਿੰਦੇ ਸਨ।
ਤੀਸਰੇ ਦਿ੍ਸ਼ ਦੀ ਪ੍ਰੇਰਨਾ ਦਿਲੀ ਦੇ ਇਕ ਹੋਟਲ ਦੇ ਪਿਛਵਾੜੇ ਤੋਂ ਮਿਲੀ ਜਿਥੇ ਲੋਕ ਕੁਝ ਖਾਣ ਵਾਸਤੇੁ ਲਭਣ ਲਈ ਕੂੜੇ ਦੇ ਢੋਲ ਫਰੋਲ ਰਹੇ ਸਨ ਤੇ ਲੜ ਝਗੜ ਰਹੇ ਸਨ।