ਸ਼ਰਬਤੀ
ਇਹ ਨਾਟਕ ਸਪੇਨ ਦੇ ਕਵੀ ਅਤੇ ਨਾਟਕਕਾਰ ਗਾਰਸੀਆ ਲੋਰਕਾ ਦੇ ਪ੍ਰਸਿੱਧ ਨਾਟਕ, ਯੈਰਮਾ (ਬਾਂਝ), ਤੇ ਅਧਾਰਤ ਹੈ। ਹਰਪਾਲ ਟਿਵਾਣਾ ਨੇ ਲੋਰਕਾ ਦੇ ਇਸ ਨਾਟਕ ਨੂੰ “ਦੀਵਾ ਬਲੇ ਸਾਰੀ ਰਾਤ” ਦੇ ਨਾਮ ਹੇਠ ਮੰਚਤ ਕੀਤਾ ਸੀ। ਸ਼ਰਬਤੀ ਨਾਟਕ ਦੀ ਸਕ੍ਰਿਪਟ ਰਾਣਾਜੰਗ ਬਹਾਦਰ ਨੇ ਲਿਖੀ ਅਤੇ ਮੋਹਣ ਬੱਗਣ ਨੇ ਇਸਨੂੰ ਵੈਨਕੂਵਰ ਵਿਚ ਅੱਸੀਵੇਂ ਦਹਾਕੇ ਵਿਚ ਕਈ ਵਾਰ ਮੰਚਿਤ ਕੀਤਾ। ਮੋਹਣ ਬੱਗਣ ਤੋਂ ਬਿਨਾਂ ਇਸ ਵਿਚ ਸਾਰੇ ਅਦਾਕਾਰ ਤੇ ਪ੍ਰਬੰਧਕ ਵੈਨਕੂਵਰ ਦੇ ਸਨ। ਮੁੱਖ ਰੋਲ ਦਰਸ਼ਨ ਮਾਨ ਨੇ ਕੀਤਾ।
ਕਿਸੇ ਕਾਰਨ ਨਾਟਕ ਦਾ ਪਹਿਲਾ ਸੀਨ ਵੈਨਕੂਵਰ ਵਿਚ ਉਪਲਬਧ ਨਹੀਂ ਸੀ। ਇਸ ਲਈ ਇਹ ਸੀਨ ਅਜਮੇਰ ਰੋਡੇ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਅਤੇ ਇਸ ਵਿਚ ਪਿਤਾ ਦਾ ਰੋਲ ਵੀ ਕੀਤਾ।