ਰੱਤਾ ਸਾਲੂ
ਰੱਤਾ ਸਾਲੂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਹਰਚਰਨ ਸਿੰਘ ਦੇ ਹਰਮਨ ਪਿਆਰੇ ਨਾਟਕਾਂ ਵਿਚੋਂ ਹੈ। ਸਟੇਜ ਤੇ ਖੇਡਣ ਲਈ ਇਸਨੂੰ ਸਭ ਤੋਂ ਪਹਿਲਾਂ ਹਰਪਾਲ/ਨੀਨਾ ਟਿਵਾਣਾ ਥੀਏਟਰ ਗਰੁੱਪ ਨੇ ਚੁਣਿਆ ਅਤੇ ਇਸਦੀ ਇਕ ਪੇਸ਼ਕਾਰੀ ਸੱਤਰਵੇਂ ਦਹਾਕੇ ਵਿਚ ਵੈਨਕੂਵਰ ਵਿਚ ਕੀਤੀ। ਹਰਪਾਲ ਟਿਵਾਣਾ ਦੇ ਵੈਨਕੂਵਰ ਤੋਂ ਵਾਪਸ ਮੁੜਨ ਪਿਛੋਂ ਪਿਛੇ ਰਹੇ ਇਸੇ ਗਰੁੱਪ ਦੇ ਮੈਂਬਰ ਯੋਗਰਾਜ ਸੇਢਾ ਨੇ ਇਸਨੂੰ ਨਿਰਦੇਸ਼ਤ ਕੀਤਾ ਅਤੇ ਵੈਨਕੂਵਰ ਦੇ, ਕੁਈਨ ਅਲਿਜ਼ਬਥ ਪਲੇਅ ਹਾਉਸ ਵਿਚ ਸਟੇਜ ਕੀਤਾ। ਇਸ ਵਿਚ ਯੋਗਰਾਜ ਸੇਢਾ, ਮੋਹਣ ਬੱਗਣ ਅਤੇ ਗੁਰਦੀਪ ਗਰੇਵਾਲ ਤੋਂ ਇਲਾਵਾ ਬਾਕੀ ਸਾਰੇ ਅਦਾਕਾਰ ਤੇ ਪ੍ਰਬੰਧਕ ਵੈਨਕੂਵਰ ਦੇ ਸਨ। ਔਰਤ ਦਾ ਮੁੱਖ ਰੋਲ ਅੰਮ੍ਰਿਤ ਮਾਨ ਨੇ ਕੀਤਾ। ਨਾਟਕ ਦੀ ਪੇਸ਼ਕਾਰੀ ਅਤਿ ਸਫਲ ਰਹੀ।
ਨਾਟਕ ਨਵੀਂ ਬਣੀ ਨਾਟ ਸੰਸਥਾ, ਵਤਨੋਂ ਦੂਰ ਆਰਟ ਫਾਉਂਡੇਸ਼ਨ, ਵੱਲੋਂ ਖੇਡਿਆ ਗਿਆ। ਅਜਮੇਰ ਰੋਡੇ ਨੇ ਇਸ ਨਾਟਕ ਦਾ ਸੰਗੀਤ ਤਿਆਰ ਕੀਤਾ ਅਤੇ ਨਾਟਕ ਦੇ ਅਡਵਾਇਜ਼ਰੀ ਬੋਰਡ ਤੇ ਵੀ ਕੰਮ ਕੀਤਾ।