ਲੋਹਾ ਕੁੱਟ
ਲੋਹਾ ਕੁੱਟ ਪ੍ਰਸਿੱਧ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਦਾ ਪੂਰਾ ਨਾਟਕ ਹੈ ਜਿਸਨੂੰ ਵਤਨੋਂ ਦੂਰ ਆਰਟ ਫਾਉਂਡੇਸ਼ਨ ਨੇ ਸੱਤਰਵੇਂ ਦਹਾਕੇ ਵਿਚ ਖੇਡਿਆ। ਇਸਦਾ ਨਿਰਦੇਸ਼ਨ ਯੋਗਰਾਜ ਸੇਢਾ ਨੇ ਕੀਤਾ ਅਤੇ ਸੰਗੀਤ ਅਜਮੇਰ ਰੋਡੇ ਨੇ ਤਿਆਰ ਕੀਤਾ। ਅਜਮੇਰ ਰੋਡੇ ਨੇ ਨਾਟਕ ਦੇ ਅਡਵਾਇਜ਼ਰੀ ਬੋਰਡ ਤੇ ਵੀ ਕੰਮ ਕੀਤਾ ਅਤੇ ਉਸ ਸਮੇਂ ਕੈਨੇਡਾ ਦੇ ਦਰਸ਼ਕਾਂ ਅਨੁਸਾਰ ਨਾਟਕ ਦੇ ਅੰਤ ਵਿਚ ਕੁਝ ਤਬਦੀਲੀਆਂ ਵੀ ਕੀਤੀਆਂ। ਇਸ ਨਾਟਕ ਵਿਚ ਵੀ ਯੋਗਰਾਜ ਸੇਢਾ, ਮੋਹਣ ਬੱਗਣ ਤੇ ਗੁਰਦੀਪ ਗਰੇਵਾਲ ਤੋਂ ਇਲਾਵਾ ਬਾਕੀ ਸਾਰੇ ਅਦਾਕਾਰ ਸਥਾਨਕ ਸਨ। ਅੰਮ੍ਰਿਤ ਮਾਨ ਨੇ ਇਸ ਨਾਟਕ ਵਿਚ ਵੀ ਔਰਤ ਦਾ ਮੁਖ ਰੋਲ ਨਿਭਾਇਆ।
ਲੋਹਾ ਕੁੱਟ ਤੋਂ ਕੁਝ ਮਹੀਨੇ ਪਹਿਲਾਂ ਕੁਈਨ ਇਲਿਜ਼ਬਥ ਪਲੇਅ ਹਾਉਸ ਵਿਚ ਹੀ, ਰੱਤਾ ਸਾਲੂ, ਖੇਡਿਆ ਗਿਆ ਸੀ। ਰੱਤਾ ਸਾਲੂ ਦੀ ਪੇਸ਼ਕਾਰੀ ਅਤਿ ਸਫਲ ਰਹੀ ਸੀ। ਇਸੇ ਕਾਰਨ ਲੋਹਾ ਕੁੱਟ ਦੀ ਪੇਸ਼ਕਾਰੀ ਸਮੇਂ ਹਾਲ ਪਹਿਲਾਂ ਹੀ ਭਰ ਗਿਆ ਤੇ ਕਾਫੀ ਦਰਸ਼ਕਾਂ ਨੂੰ ਨਾਟਕ ਬਿਨਾਂ ਵੇਖੇ ਵਾਪਸ ਮੁੜਨਾ ਪਿਆ। ਲੋਹਾ ਕੁੱਟ ਦੀ ਪੇਸ਼ਕਾਰੀ ਵੀ ਅਤਿ ਸਫਲ ਰਹੀ।