ਲੀਲ੍ਹਾ ਬਾਰੇ ਲਕੀਰ ਵਿਚ
ਆਖਰੀ ਪੰਨੇ ਤੋਂ ਪਤਾ ਲੱਗਿਆ ਕਿ ਇਹ ਪ੍ਰਕਾਸ਼ਨ ਸਥਾਨ ਲੰਡਨ, ਕੈਨੇਡਾ ਵਾਲਾ ਹੈ, ਵਲਾਇਤ ਵਾਲਾ ਨਹੀਂ।
ਭਾਰਤੀ ਦੇ ਜੀਵਨ-ਸਾਰੰਸ਼ ਵਿਚ ਟਾਈਗਰ (ਜੀਵਤ) ਅਤੇ ਸੋਨੇ (ਮਰਹੂਮ) ਕੁੱਤਿਆਂ ਦਾ ਵੀ ਜ਼ਿਕਰ ਹੈ। ਇੰਨੇ ਪਰਸੰਸਕਾਂ, ਸਮਰਪਨਾਂ, ਸਨਦ-ਫਰੋਸ਼ਾਂ ਦੀ ਲੀਲ੍ਹਾ ‘ਚ ਘਿਰੀ ਕਵਿਤਾ ਦਾ ਕੀ ਰਹਿਣਾ ਸੀ?
ਬ੍ਰਹਿਮੰਡ ਦਾ ਗਿਆਨ ਰੱਖਣ ਵਾਲੇ ਸ਼ਾਇਰ ਕਵਿਤਾ ਦੀ ਕੇਵਲ ਇਕੋ ਇਕ ਘਾਤੀ ਜੁਗਤ ਹੀ ਜਾਣਦੇ ਹਨ – ਮਾਨਵੀਕਰਨ (personification) ਜਿਹੜੀ ਮਣਾਂ ਮੂੰਹ ਨਹੀਂ, ਟਨਾ ਮੂੰਹ ਲਿਖਾਈ ਕਰਾਈ ਜਾਂਦੀ ਹੈ।
ਦਿੱਖ, ਨਕਾਸ਼ੀ, ਤਾਂਤ੍ਰਿਕ ਥਾਪੀਆਂ ਪੱਖੋਂ ਭਾਰਤੀ-ਰੋਡੇ ਦਾ ਸਵੀ ਨੂੰ ਚੈਲੰਜ ਹੈ। ਮੇਰੀ ਸਵੀ ਨਾਲ ਹਮਦਰਦੀ ਹੈ, ਘੋਲ, ਇਕੱਲੇ ਦਾ ਇਕੱਲੇ ਨਾਲ ਹੁੰਦਾ ਹੈ।
ਆਪਣੇ ਵੇਲੇ ਦਾ ਸਭ ਤੋਂ ਵੱਡਾ ਅਤੇ ਅ-ਡੁਬ The Titanic ਜਹਾਜ਼ ਪਹਿਲੀ ਯਾਤ੍ਰਾ ‘ਚ ਹੀ ਡੁੱਬ ਗਿਆ ਸੀ। ਟਾਈਟੈਨਿਕ ਦੇ ਅਨੁਪਾਤ ਦੀ ਪ੍ਰਕਾਸ਼ਨਾ ਦਾ ਕੀ ਭਰੋਸਾ?
ਮੈਨੂੰ ਭਾਰਤੀ ਦੀਆਂ ਤਿੰਨ ਕੰਮ ਦੀਆਂ ਕਵਿਤਾਵਾਂ ਲੱਭੀਆਂ। ਬਾਕੀ ਕਈ ਸ਼ਾਇਰ ਤਾਂ ਰੀਵਿਊ ਕਰਨ ਵਾਲੇ ਨਾਲ ਵੀ ਜ਼ਿਆਦਤੀ ਕਰ ਜਾਂਦੇ ਹਨ।
ਅਫਵਾਹ ਹੈ ਕਿ ਭਾਰਤੀ-ਰੋਡੇ ਭਾਈ ਹਨ।
ਤਿੰਨ ਕਵਿਤਾਵਾਂ:
ਸਣ ਦੇ ਘੁੰਗਰੂ
ਵਿਸ਼ਣੂ ਦੇ ਸਾਜ਼
ਬੱਚਾ, ਮੌਤ ਤੇ ਜ਼ਿੰਦਗੀ